Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005354475
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 8th (Old Book)

ਪਾਠ - 1
ਇਨਫੋਰਮੇਸ਼ਨ ਟੈਕਨੋਲੋਜੀ ਨਾਲ ਜਾਣ-ਪਛਾਣ

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਨੈੱਟਵਰਕ ਤੋਂ ਭਾਵ ਹੈ ਦੋ ਜਾਂ ਦੋ ਤੋਂ ਵੱਧ ਸਿਸਟਮਜ਼, ਟਰਮੀਨਲ ਅਤੇ ਸੰਚਾਰ ਸੁਵਿਧਾਵਾਂ ਦਾ ਆਪਸੀ ਸੰਪਰਕ।
  2. ਟੋਪੋਲੌਜੀ ਤੋਂ ਭਾਵ ਹੈ ਨੈੱਟਵਰਕ ਦੀ ਬਣਤਰ ਜਾਂ ਸੰਰਚਨਾ।
  3. ਸਟਾਰ ਟੋਪੋਲੌਜੀ ਵਿੱਚ ਹੱਬ ਹੁੰਦੀ ਹੈ ਜਿਸ ਨਾਲ ਸਾਰੇ ਭਾਗਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ।
  4. ਰਿੰਗ ਟੋਪੋਲੌਜੀ ਵਿੱਚ ਹਰੇਕ ਕੰਪਿਊਟਰ ਦੋਨਾਂ ਪਾਸੇ ਇੱਕ-ਇੱਕ ਕੰਪਿਊਟਰ (ਕੁਲ ਦੋ ਕੰਪਿਊਟਰਾਂ) ਨਾਲ ਜੁੜਿਆ ਹੁੰਦਾ ਹੈ।
  5. ਡਾਟਾ ਕਮਿਊਨੀਕੇਸ਼ਨ ਤੋਂ ਭਾਵ ਹੈ ਸੰਚਾਰ ਮਾਧਿਅਮ ਰਾਹੀਂ ਦੋ ਜਾਂ ਵੱਧ ਕੰਪਿਊਟਰਾਂ ਵਿਚਕਾਰ ਡਾਟਾ ਦੀ ਅਦਲਾ-ਬਦਲੀ।
  6. ਡਾਟਾ ਟ੍ਰਾਂਸਮਿਸ਼ਨ ਚੈਨਲ ਸਿੰਪਲੈਕਸ, ਹਾਫ਼-ਡੁਪਲੈਕਸ, ਫੁੱਲ-ਡੁਪਲੈਕਸ ਆਦਿ ਹੋ ਸਕਦੇ ਹਨ।
  7. ਕਮਿਊਨੀਕੇਸ਼ਨ ਚੈਨਲਾਂ ਦੀਆਂ ਦੋ ਸ਼੍ਰੇਣੀਆਂ ਹੁੰਦੀਆਂ ਹਨ ਗਾਈਡਿਡ ਅਤੇ ਅਨਗਾਈਡਿਡ।
  8. LAN ਇੱਕ ਇਮਾਰਤ ਵਿੱਚ ਵਰਤਿਆ ਜਾਂਦਾ ਹੈ।
  9. MAN ਇੱਕ ਸ਼ਹਿਰ ਵਿੱਚ ਵਰਤਿਆ ਜਾਂਦਾ ਹੈ।
  10. WAN ਬਹੁਤ ਹੀ ਲੰਬੀ ਦੂਰੀ ਲਈ ਵਰਤਿਆ ਜਾਂਦਾ ਹੈ।
  1. ਟ੍ਰਾਂਸਮਿਸ਼ਨ ਚੈਨਲ ……………, …………… ਅਤੇ ……………… ਹੁੰਦੇ ਹਨ।
  2. ਉੱਤਰ:- ਸਿੰਪਲੈਕਸ, ਹਾਫ਼-ਡੁਪਲੈਕਸ, ਫੁੱਲ-ਡੁਪਲੈਕਸ
  3. ਇਨਫੋਰਮੇਸ਼ਨ ਟੈਕਨੋਲੌਜੀ ਸੂਚਨਾ ਨੂੰ ਤਿਆਰ ਕਰਨ, ਇੱਕਠਾ ਕਰਨ, ਪ੍ਰਕ੍ਰਿਆ ਕਰਨ .......... ਅਤੇ ………… ਨਾਲ ਸਬੰਧਿਤ ਹੈ।
  4. ਉੱਤਰ:- ਬਦਲਣ, ਵਰਤਣ
  5. MIS ਦਾ ਪੂਰਾ ਨਾਮ ………………………………… ਹੈ।
  6. ਉੱਤਰ:- ਮੈਨੇਜਮੈਂਟ ਇਨਫਰਮੇਸ਼ਨ ਸਿਸਟਮ
  7. ਸਿੰਪਲੈਕਸ, ਹਾਫ਼-ਡੁਪਲੈਕਸ ਅਤੇ ਫੁੱਲ-ਡੁਪਲੈਕਸ ………………… ਹੋ ਸਕਦੇ ਹਨ।
  8. ਉੱਤਰ:- ਟ੍ਰਾਂਸਮਿਸ਼ਨਲ ਚੈਨਲ
  9. …………… ਤੋਂ ਭਾਵ ਹੈ ਨੈੱਟਵਰਕ ਦੀ ਬਣਤਰ।
  10. ਉੱਤਰ:- ਟੋਪੋਲੋਜੀ
  11. ਟਵਿਸਟਿਡ ਪੇਅਰ ਕੇਬਲਾਂ ਵਿੱਚ ………… ਤਾਰਾਂ ਹੁੰਦੀਆਂ ਹਨ।
  12. ਉੱਤਰ:- ਦੋ
  13. ਸਟਾਰ ਟੋਪੋਲੌਜੀ ਵਿੱਚ ਸਾਰੇ ਕੰਪਿਊਟਰ ਕੇਂਦਰੀ ………… ਨਾਲ ਜੁੜੇ ਹੁੰਦੇ ਹਨ।
  14. ਉੱਤਰ:- ਹੱਬ
  15. …………… ਨੈੱਟਵਰਕ ਦੀ ਵਰਤੋਂ ਤੁਹਾਡੇ ਸਕੂਲ ਦੀ ਕੰਪਿਊਟਰ ਲੈਬ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ।
  16. ਉੱਤਰ:- LAN
2) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਇਨਫੋਰਮੇਸ਼ਨ ਟੈਕਨੋਲੌਜੀ ਕੀ ਹੈ?
  2. ਉੱਤਰ:- ਇਨਫਰਮੇਸ਼ਨ ਟੈਕਨੋਲੋਜੀ ਇੱਕ ਸੁਵਿਧਾਜਨਕ ਖੇਤਰ ਹੈ ਜਿਸ ਵਿੱਚ ਟੈਲੀਫੋਨੀ ਅਤੇ ਕੰਪਿਊਟਰ ਟੈਕਨੋਲੋਜੀ ਦੋਨੋ ਹੀ ਸ਼ਾਮਲ ਹੁੰਦੀਆਂ ਹਨ, ਇਸ ਵਿੱਚ ਵੱਖ-ਵੱਖ ਖੇਤਰ ਜਿਵੇਂ ਕਿ ਵਪਾਰਕ ਡਾਟਾ, ਅਵਾਜਾਂ, ਵਾਰਤਾਲਾਪਾਂ, ਫੋਟੋ ਗਤੀਮਾਨ ਤਸਵੀਰਾਂ, ਮਲਟੀਮੀਡੀਆ ਪ੍ਰੈਜ਼ਨਟੇਸ਼ਨ ਬਾਰੇ ਜਾਣਕਾਰੀ ਨੂੰ ਤਿਆਰ ਕਰਨ, ਸਾਂਭਣ, ਬਦਲਣ ਅਤੇ ਵਰਤਣ ਵਾਲੀਆਂ ਸਾਰੀਆਂ ਟੈਕਨੋਲੋਜੀਆਂ ਸ਼ਾਮਲ ਹਨ।
  3. ਹੱਬ ਕੀ ਹੁੰਦੀ ਹੈ?
  4. ਉੱਤਰ:- ਹੱਬ ਇੱਕ ਅਜਿਹਾ ਯੰਤਰ ਹੈ ਜੋ ਨੋਡਸ ਨੂੰ ਆਪਸ ਵਿੱਚ ਜੋੜਨ ਲਈ ਕੰਮ ਆਉਂਦਾ ਹੈ।
  5. ਟ੍ਰਾਂਸਮਿਸ਼ਨ ਚੈਨਲ ਤੋਂ ਤੁਸੀਂ ਕੀ ਸਮਝਦੇ ਹੋ?
  6. ਉੱਤਰ:- ਵੱਖ-ਵੱਖ ਸੰਚਾਰ ਲਈ ਵਰਤੇ ਜਾਣ ਵਾਲੇ ਮੁੱਖ-ਮਾਧਿਅਮਾਂ ਨੂੰ ਟ੍ਰਾਂਸਮਿਸ਼ਨ ਚੈਨਲ ਕਹਿੰਦੇ ਹਨ।
  7. ਕਿੰਨੇ ਤਰ੍ਹਾਂ ਦੇ ਟ੍ਰਾਂਸਮਿਸ਼ਨ ਚੈਨਲ ਵਰਤੇ ਜਾਂਦੇ ਹਨ?
  8. ਉੱਤਰ:- ਟ੍ਰਾਂਸਮਿਸ਼ਨ ਚੈਨਲ ਤਿੰਨ ਤਰ੍ਹਾਂ ਦੇ ਹੁੰਦੇ ਹਨ, ਇਹ ਹਨ: -
    1. ਸਿੰਪਲੈਕਸ
    2. ਹਾਫ਼-ਡੁਪਲੈਕਸ
    3. ਫੁੱਲ-ਡੁਪਲੈਕਸ
  9. LAN ਬਾਰੇ ਜਾਣਕਾਰੀ ਦਿਉ?
  10. ਉੱਤਰ:- LAN- ਇਹ ਨੈੱਟਵਰਕ ਬਹੁਤ ਹੀ ਘੱਟ ਖੇਤਰ ਵਿੱਚ ਫੈਲਿਆ ਹੁੰਦਾ ਹੈ, ਜਿਵੇਂ ਕਿਸੇ ਇਮਾਰਤ ਜਾਂ ਦਫ਼ਤਰ ਵਿੱਚ। ਇਸ ਨੈੱਟਵਰਕ ਨੂੰ ਬਹੁਤ ਜ਼ਿਆਦਾ ਸ੍ਰੋਤਾਂ ਜਾਂ ਸੂਚਨਾਵਾਂ ਦੀ ਸਾਂਝੇਦਾਰੀ ਕਰਨ ਲਈ ਵਰਤਿਆ ਜਾਂਦਾ ਹੈ। LAN ਬੱਸ, ਰਿੰਗ ਅਤੇ ਸਟਾਰ ਟੋਪੋਲੋਜੀ ਲਈ ਢੁੱਕਵਾਂ ਹੈ। ਇਸ ਵਿੱਚ ਆਮ ਤੌਰ ਤੇ ਕੋਐਕਸ਼ੀਅਲ ਕੇਬਲ, ਟਵਿਸਟਿਡ ਪੇਅਰ ਕੇਬਲ ਅਤੇ ਆਪਟੀਕਲ ਫਾਈਵਰ ਆਦਿ ਸੰਚਾਰ ਮਾਧਿਅਮ ਵਰਤੇ ਜਾਂਦੇ ਹਨ। LAN ਦੀ ਮਹੱਤਵਪੁਰਨ ਉਦਾਹਰਣ ਹੈ - ਈਥਰਨੈੱਟ
3) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਇਨਫੋਰਮੇਸ਼ਨ ਟੈਕਨੋਲੌਜੀ ਦੀ ਵੱਖ-ਵੱਖ ਵਰਤੋਂ ਬਾਰੇ ਲਿਖੋ।
  2. ਉੱਤਰ:- ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ:-
    1. ਵਪਾਰ ਅਤੇ ਉਦਯੋਗਾਂ ਲਈ:- ਅੱਜ-ਕਲ੍ਹ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਰੋਜ਼ਾਨਾ ਦੇ ਕੰਮ ਕਰਵਾਉਣ, ਵਧੀਆ ਉਤਪਾਦਨ ਕਰਵਾਉਣ ਅਤੇ ਪ੍ਰਬੰਧਕਾਂ ਲਈ ਫੈਸਲਾ ਲੈਣ ‘ਚ ਮਦਦ ਲਈ ਕੀਤੀ ਜਾਂਦੀ ਹੈ।
    2. ਘਰਾਂ ਵਿੱਚ:- ਘਰਾਂ ਵਿੱਚ ਇਸ ਦੀ ਵਰਤੋਂ ਹੇਠ ਲਿਖੇ ਕੰਮਾਂ ਵਿੱਚ ਕੀਤੀ ਜਾਂਦੀ ਹੈ
      • ਸੰਚਾਰ:- ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ, ਹੁਣ ਈ-ਮੇਲ ਅਤੇ ਚੈਟਿੰਗ ਕੀਤੀ ਜਾਂਦੀ ਹੈ।
      • ਸਿੱਖਿਆ:- ਅੱਜ-ਕੱਲ੍ਹ ਵਿਦਿਆਰਥੀ ਇੰਟਰਨੈੱਟ ਦੀ ਵਰਤੋਂ ਕਰਕੇ ਬਹੁਤ ਸਾਰੀ ਜਾਣਕਾਰੀ ਤਾਂ ਪ੍ਰਾਪਤ ਕਰਦੇ ਹੀ ਹਨ ਤੇ ਨਾਲ ਹੀ ਨਾਲ ਗਿਆਨ-ਵਿਗਿਆਨ ਨਾਲ ਸਬੰਧਤ ਕਈ ਪ੍ਰਕਾਰ ਦੇ ਸਾਫ਼ਟਵੇਅਰ ਵੀ ਡਾਊਨਲੋਡ ਲਈ ਮਿਲ ਜਾਂਦੇ ਹਨ।
      • ਮਨੋਰੰਜਨ:- ਇੰਟਰਨੈੱਟ ਤੇ ਕਈ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਉਪਲੱਬਧ ਹਨ ਜਿਵੇਂ ਕਿ ਆਡੀਓ-ਵੀਡਿਓ ਗਾਣੇ, ਫਿਲਮਾਂ, ਕੰਪਿਊਟਰ ਗੇਮਾਂ ਆਦਿ।
    3. ਸਿਖਲਾਈ ਲਈ:- ਸਕੂਲ ਅਤੇ ਹੋਰ ਸਿਖਲਈ ਸੰਸਥਾਵਾਂ ਵਿੱਚ ਸਿਖਲਾਈ ਦੇਣ ਲਈ ਇਸ ਦੀ ਵਰਤੋਂ ਪ੍ਰਭਾਵਸ਼ਾਲੀ ਮਲਟੀਮੀਡੀਆ ਪ੍ਰੈਜ਼ਨਟੇਸ਼ਨ ਸਮੱਗਰੀ ਆਦਿ ਲਈ ਕੀਤੀ ਜਾਂਦੀ ਹੈ।
  3. ਟ੍ਰਾਂਸਮਿਸ਼ਨ ਚੈਨਲ ਦੇ ਮੁੱਖ ਭਾਗਾਂ ਬਾਰੇ ਲਿਖੋ?
  4. ਉੱਤਰ:- ਡਾਟਾ ਟ੍ਰਾਂਸਮਿਸ਼ਨ ਚੈਨਲ ਦੇ ਭਾਗ ਹੇਠ ਲਿਖੇ ਅਨੁਸਾਰ ਹਨ: -
    1. ਸੈਂਡਰ:- ਸੈਂਡਰ ਸੂਚਨਾ ਨੂੰ ਤਿਆਰ ਕਰਦਾ ਹੈ ਅਤੇ ਭੇਜਦਾ ਹੈ।
    2. ਮਾਧਿਅਮ:- ਜਿਹੜਾ ਸੂਚਨਾ ਨੂੰ ਲੈ ਕੇ ਜਾਂਦਾ ਹੈ।
    3. ਰਸੀਵਰ:- ਰਸੀਵਰ ਸੂਚਨਾ ਨੂੰ ਪ੍ਰਾਪਤ ਕਰਦਾ ਹੈ।
  5. ਵੱਖ-ਵੱਖ ਸੰਚਾਰ ਮਾਧਿਅਮਾਂ ਬਾਰੇ ਸੰਖੇਪ ਜਾਣਕਾਰੀ ਦਿਉ?
  6. ਉੱਤਰ:- ਟ੍ਰਾਂਸਮਿਸ਼ਨ ਚੈਨਲ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ: -
    1. ਅਨ-ਸ਼ੀਲਡਿਡ ਟਵਿਸਟਿਡ ਪੇਅਰ - ਇਸ ਵਿੱਚ ਤਾਂਬੇ ਦੀਆਂ ਦੋ ਰੋਧਕ ਤਾਰਾਂ ਨੂੰ ਆਪਸ ਵਿੱਚ ਲਪੇਟਿਆ ਹੁੰਦਾ ਹੈ ਜਿਸ ਵਿੱਚੋਂ ਇੱਕ ਸੰਕੇਤ ਭੇਜਣ ਅਤੇ ਦੂਸਰੀ ਸੰਕੇਤ ਪ੍ਰਾਪਤ ਕਰਦੀ ਹੈ। ਇਹ ਤਾਰਾਂ ਲਗਭਗ 100 ਮੀਟਰ ਤੋਂ ਘੱਟ ਸੰਚਾਰ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਦੀਆਂ 4 ਸ਼੍ਰੇਣੀਆਂ (1, 2, 3 ਅਤੇ 5) ਵਿੱਚੋਂ ਸ਼੍ਰੇਣੀ 5 ਦੀ ਵਰਤੋਂ 100 Mbps ਦੇ ਡਾਟਾ ਟ੍ਰਾਂਸਫਰ ਰੇਟ ਲਈ ਕੀਤੀ ਜਾਂਦੀ ਹੈ।
    ਚਿੱਤਰ:- ਅਨ-ਸ਼ੀਲਡਿਡ ਟਵਿਸਟਿਡ ਪੇਅਰ
    2. ਕੋਐਕਸੀਅਲ ਕੇਬਲ - ਇਸ ਕੇਵਲ ਦੇ ਕੇਂਦਰ ਵਿੱਚ ਤਾਂਬੇ ਦੀ ਤਾਰ ਹੁੰਦੀ ਹੈ, ਜਿਸ ਉੱਪਰ ਪੀ.ਵੀ.ਸੀ. (ਪੋਲੀਵਿਨਾਈਲ ਕਲੋਰਾਈਡ) ਨਾਮ ਦੇ ਰੋਧਕ ਦਾ ਕਵਰ ਚੜ੍ਹਿਆ ਹੁੰਦਾ ਹੈ ਅਤੇ ਇਸ ਉੱਪਰ ਧਾਤ ਦੀ ਜਾਲੀ ਵਾਲੀ ਸਲੀਵ ਚੜ੍ਹੀ ਹੁੰਦੀ ਹੈ। ਇਸ ਸਲੀਵ ਦੇ ਉੱਤੇ ਫਿਰ ਮੋਟਾ ਪੀ.ਵੀ.ਸੀ. ਚੜਿ੍ਹਆ ਹੁੰਦਾ ਹੈ। ਇਸ ਕੇਵਲ ਦੀ ਡਾਟਾ ਸੰਚਾਰ ਕਰਵਾਉਣ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ ਅਤੇ ਇਸ ਨੂੰ ਲੰਬੀ ਦੂਰੀ ਦੇ ਸੰਚਾਰ ਲਈ ਵਰਤਿਆ ਜਾਂਦਾ ਹੈ।
    ਚਿੱਤਰ:- ਕੋਐਕਸੀਅਲ ਕੇਬਲ
    3. ਆਪਟੀਕਲ ਫਾਈਬਰ - ਇਸ ਵਿੱਚ ਸ਼ੀਸ਼ੇ ਦੇ ਬਹੁਤ ਹੀ ਪਤਲੇ ਰੇਸ਼ੇ ਹੁੰਦੇ ਹਨ, ਜਿਨ੍ਹਾਂ ਵਿੱਚ ਸੂਚਨਾ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿਚ ਸੰਚਾਰ ਕਰਦੀ ਹੈ।ਇਸ ਦੇ ਵਿਚਕਾਰ ਸ਼ੀਸ਼ੇ ਦੇ ਬਾਰੀਕ ਰੇਸ਼ੇ ਨੂੰ ਕੋਰ ਕਿਹਾ ਜਾਂਦਾ ਹੈ ਅਤੇ ਇਸ ਉਪਰ ਸੁਰੱਖਇਆ ਲਈ ਪਲਾਸਟਿਕ ਦੀ ਜੈਕਟ ਚੜ੍ਹੀ ਹੁੰਦੀ ਹੈ।ਸੈਂਡਰ ਦੁਆਰਾ ਭੇਜੇ ਸੰਕੇਤ ਨੂੰ ਪਹਿਲਾਂ ਬਿਜਲੀ ਸੰਕੇਤ ਤੋਂ ਪ੍ਰਕਾਸ਼ ਸੰਕੇਤ ਵਿੱਚ ਬਦਲਿਆ ਜਾਂਦਾ ਹੈ ਤੇ ਫਿਰ ਇਸ ਦਾ ਸੰਚਾਰ ਕੋਰ ਰਾਹੀਂ ਕਰਵਾਇਆ ਜਾਂਦਾ ਹੈ। ਇਸ ਕੰਮ ਲਈ ਪੂਰਨ ਅੰਦਰੂਨੀ ਪਰਾਵਰਤਨ ਦਾ ਸਿਧਾਂਤ ਵਰਤਿਆ ਜਾਂਦਾ ਹੈ। ਰਸੀਵਰ ਵਾਲੇ ਸਿਰੇ ਤੇ ਪ੍ਰਕਾਰ ਸੰਕੇਤ ਨੂੰ ਮੁੜ ਬਿਜਲੀ ਸੰਕੇਤ ਵਿੱਚ ਬਦਲ ਲਿਆ ਜਾਂਦਾ ਹੈ।
    ਚਿੱਤਰ:- ਆਪਟੀਕਲ ਫਾਈਬਰ ਕੇਬਲ (ਕਰਾਸ ਸੈਕਸ਼ਨ)
    4. ਮਾਇਕ੍ਰੋਵੇਵ - ਇਸ ਸਿਸਟਮ ਵਿੱਚ ਬਹੁਤ ਹੀ ਉੱਚ ਫ੍ਰੀਕੁਐਂਸੀ (3 ਤੋਂ 10 GHz) ਵਾਲੀਆਂ ਰੇਡੀਓ ਤਰੰਗਾਂ ਵਰਤੀਆਂ ਜਾਂਦੀਆਂ ਹਨ, ਜਿਸ ਕਰਕੇ ਇਸ ਦੀ ਬੈਂਡ ਵਿਡਥ ਵੱਧ ਜਾਂਦੀ ਹੈ ਪਰ ਇਹ ਤਰੰਗਾਂ ਨਾ ਮੁੜ ਸਕਦੀਆਂ ਹਨ ਅਤੇ ਨਾ ਕਿਸੇ ਰੁਕਾਵਟ ਨੂੰ ਪਾਰ ਕਰ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸੈਂਡਰ ਅਤੇ ਰਸੀਵਰ ਇੱਕ ਰੇਖਾ ਵਿੱਚ ਹੋਣ। ਜੇਕਰ ਅਜਿਹਾ ਨਹੀਂ ਹੋਵੇ ਤਾਂ ਰਪੀਟਰਾਂ ਦੀ ਲੋੜ ਪੈਂਦੀ ਹੈ ਅਤੇ ਸਿਸਟਮ ਦੀ ਕੀਮਤ ਵੱਧ ਜਾਂਦੀ ਹੈ।
    5. ਸੈਟੇਲਾਈਟ - ਇਸ ਸਿਸਟਮ ਵਿੱਚ ਸੰਚਾਰ ਸੈਟੇਲਾਈਟ ਰਾਹੀਂ ਕਰਵਾਇਆ ਜਾਂਦਾ ਹੈ। ਸੈਟੇਲਾਈਟ ਨੂੰ ਧਰਤੀ ਤੋਂ 36000 ਕਿਲੋਮੀਟਰ ਦੀ ਦੂਰੀ ਤੇ ਸੈਟੇਲਾਈਟ ਜਿਓਸਟੇਸ਼ਨਰੀ ਆਰਬਿਟ ਤੇ ਸਥਾਪਿਤ ਕੀਤਾ ਜਾਂਦਾ ਹੈ, ਜਿਸ ਦੀ ਰਫ਼ਤਾਰ ਧਰਤੀ ਦੇ ਘੁੰਮਣ ਦੀ ਰਫ਼ਤਾਰ ਦੇ ਬਰਾਬਰ ਹੁੰਦੀ ਹੈ।ਇਥੇ ਸੰਚਾਰ ਅਪ-ਲਿੰਕ ਅਤੇ ਡਾਊਨ ਲਿੰਕ ਰਾਹੀਂ ਵੱਖ-ਵੱਖ ਫ੍ਰੀਕੁਐਂਸੀ ਤੇ ਹੁੰਦਾ ਹੈ, ਜਿਸ ਕਾਰਨ ਇਹ ਆਪਸ ਵਿੱਚ ਨਹੀਂ ਉਲਝਦੇ। ਅਪ-ਲਿੰਕ ਵਿੱਚ ਕਮਜ਼ੋਰ ਫ੍ਰੀਕੁਐਂਸੀ ਵਿੱਚ ਡਾਟਾ ਸੈਟੇਲਾਈਟ ਵਲ ਭੇਜਿਆ ਜਾਂਦਾ ਹੈ ਅਤੇ ਡਾਊਨ ਲਿੰਕ ਵਿੱਚ ਸ਼ਕਤੀਸ਼ਾਲੀ ਫ੍ਰੀਕੁਐਂਸੀ ਵਿੱਚ ਡਾਟੇ ਨੂੰ ਸੈਟੇਲਾਈਟ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
    ਚਿੱਤਰ:- ਸੈਟੇਲਾਈਟ
4) ਹੇਠ ਲਿਖਿਆਂ ਵਿੱਚ ਅੰਤਰ ਸਪਸ਼ਟ ਕਰੋ:-
  1. LAN ਅਤੇ WAN
  2. ਉੱਤਰ:- LAN ਅਤੇ WAN ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    LAN (Local Area Network)WAN (Wide Area Network)
    1. LAN ਦਾ ਪੂਰਾ ਨਾਮ ਹੈ ਲੋਕਲ ਏਰੀਆ ਨੈੱਟਵਰਕ। 1. WAN ਦਾ ਪੂਰਾ ਨਾਮ ਹੈ ਵਾਈਡ ਏਰੀਆ ਨੈੱਟਵਰਕ।
    2. ਇਹ ਬਹੁਤ ਹੀ ਘੱਟ ਖੇਤਰ ਵਿੱਚ ਫੈਲਿਆ ਹੁੰਦਾ ਹੈ, ਜਿਵੇਂ ਕਿਸੇ ਇਮਾਰਤ ਜਾਂ ਦਫਤਰ ਵਿੱਚ। 2. ਇਹ ਬਹੁਤ ਵੱਡੇ ਭੂਗੋਲਿਕ ਖੇਤਰ ਵਿੱਚ ਫੈਲਿਆ ਹੁੰਦਾ ਹੈ, ਜਿਵੇਂ ਕਈ ਦੇਸ਼ਾਂ ਵਿੱਚ।
    3. ਇਹ ਨੈੱਟਵਰਕ ਬਸ, ਰਿੰਗ ਅਤੇ ਸਟਾਰ ਟੋਪੋਲੌਜੀ ਲਈ ਢੁੱਕਵਾਂ ਹੈ। 3. ਇਸ ਵਿੱਚ ਬਹੁਤ ਤਰ੍ਹਾਂ ਦੇ ਨੈੱਟਵਰਕ ਹੁੰਦੇ ਹਨ ਜੋ ਆਪਸ ਵਿੱਚ ਸੰਚਾਰ ਮਾਧਿਅਮ ਰੂਟਰ ਨਾਲ ਜੁੜੇ ਹੁੰਦੇ ਹਨ।
    4. ਇਸ ਵਿੱਚ ਆਮ ਤੌਰ ਤੇ ਕੋਐਕਸੀਅਲ, ਟਵਿਸਟਿਡ ਪੇਅਰ ਅਤੇ ਆਪਟੀਕਲ ਫਾਈਬਰ ਆਦਿ ਸੰਚਾਰ ਮਾਧਿਅਮ ਵਰਤੇ ਜਾਂਦੇ ਹਨ। 4. ਇਸ ਵਿੱਚ ਟੈਲੀਫੋਨ ਲਾਈਨਾਂ, ਸੈਟੇਲਾਈਟ, ਮਾਇਕ੍ਰੋਵੇਵ ਆਦਿ ਮਾਧਿਅਮਾਂ ਨੂੰ ਵਰਤਿਆ ਜਾਂਦਾ ਹੈ।
    5. ਇਸ ਵਿੱਚ ਡਾਟਾ ਟਰਾਂਸਫਰ ਦੀ ਰਫਤਾਰ ਤੇਜ਼ ਹੁੰਦੀ ਹੈ। 5. ਇਸ ਦੀ ਰਫਤਾਰ ਲੈਨ ਦੇ ਮੁਕਾਬਲੇ ਘੱਟ ਹੁੰਦੀ ਹੈ।
    6. ਇਸ ਦੀ ਮਹੱਤਵਪੂਰਨ ਉਦਾਹਰਣ ਹੈ - ਈਥਰਨੈੱਟ। 6. ਇਸ ਦੀ ਮਹੱਤਵਪੂਰਨ ਉਦਾਹਰਣ ਹੈ - ਇੰਟਰਨੈੱਟ।
  3. ਗਾਇਡਿਡ ਅਤੇ ਅਨ-ਗਾਇਡਿਡ ਮੀਡੀਆ
  4. ਉੱਤਰ:- ਗਾਇਡਿਡ ਅਤੇ ਅਨ-ਗਾਇਡਿਡ ਮੀਡੀਆ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    ਗਾਇਡਿਡ ਮੀਡੀਆਅਨ-ਗਾਈਡਿਡ ਮੀਡੀਆ
    1. ਗਾਈਡਿਡ ਮੀਡੀਆ ਵਿੱਚ ਡਾਟਾ ਸੰਚਾਰ ਲਈ ਤਾਰਾਂ ਵਰਤੀਆਂ ਜਾਂਦੀਆਂ ਹਨ। 1. ਅਨ-ਗਾਈਡਿਡ ਮੀਡੀਆ ਵਿੱਚ ਡਾਟਾ ਸੰਚਾਰ ਲਈ ਹਵਾਈ ਰਸਤਾ ਵਰਤਿਆ ਜਾਂਦਾ ਹੈ।
    2. ਇਸ ਦੀ ਡਾਟਾ ਸੰਚਾਰ ਦੀ ਰਫਤਾਰ ਤੇਜ ਹੁੰਦੀ ਹੈ।। 2. ਇਸ ਦੀ ਡਾਟਾ ਸੰਚਾਰ ਦੀ ਰਫਤਾਰ ਗਾਈਡਿਡ ਮੀਡੀਆ ਦੇ ਮੁਕਾਬਲੇ ਘੱਟ ਹੁੰਦੀ ਹੈ।
    3. ਇਸ ਦੀਆਂ ਉਦਾਹਰਣਾਂ ਹਨ, ਟਵਿਸਟਿਡ ਪੇਅਰ, ਕੋਐਕਸੀਅਲ ਕੇਬਲ, ਆਪਟੀਕਲ ਫਾਈਬਰ ਆਦਿ। 3. ਇਸ ਦੀਆਂ ਉਦਾਹਰਣਾਂ ਹਨ, ਰੇਡੀਓ ਤਰੰਗਾਂ, ਮਾਇਕ੍ਰੋਵੇਵ ਅਤੇ ਸੈਟੇਲਾਈਟ ਸਿਗਨਲ ਆਦਿ।
  5. ਬਸ ਅਤੇ ਰਿੰਗ ਟੋਪੋਲੌਜੀ
  6. ਉੱਤਰ:- ਬਸ ਅਤੇ ਰਿੰਗ ਟੋਪੋਲੌਜੀ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    ਬਸ ਟੋਪੋਲੌਜੀਰਿੰਗ ਟੋਪੋਲੌਜੀ
    1. ਬਸ ਟੋਪੋਲੌਜੀ ਵਿੱਚ ਇੱਕ ਸਾਂਝੀ ਤਾਰ ਹੁੰਦੀ ਹੈ ਜੋ ਨੋਡਸ ਨੂੰ ਆਪਸ ਵਿੱਚ ਜੋੜਦੀ ਹੈ। 1. ਰਿੰਗ ਟੋਪੋਲੌਜੀ ਵਿੱਚ ਸਾਰੇ ਕੰਪਿਊਟਰ ਇੱਕ ਰਿੰਗ ਦੀ ਤਰ੍ਹਾਂ (ਤਾਰਕਿਕ ਤੌਰ ਤੇ) ਜੁੜੇ ਹੁੰਦੇ ਹਨ।
    2. ਇਸ ਵਿੱਚ ਨੋਡ ਸੰਦੇਸ਼ ਨੂੰ ਬਸ ਕੇਵਲ ਤੇ ਬਰਾਡਕਾਸਟ ਕਰਦੇ ਹਨ, ਹਰੇਕ ਨੋਡ ਸੰਦੇਸ਼ ਨੂੰ ਦੇਖ ਸਕਦੀ ਹੈ, ਪਰ ਸਿਰਫ ਉਹੀ ਨੋਡ ਸੰਦੇਸ਼ ਨੂੰ ਪ੍ਰਾਪਤ ਕਰਦੀ ਹੈ ਜਿਸ ਲਈ ਸੰਦੇਸ਼ ਭੇਜਿਆ ਗਿਆ ਹੈ। 2. ਇਸ ਵਿੱਚ ਸੰਦੇਸ਼ ਭੇਜਦੇ ਸਮੇਂ ਟੋਕਨ (Token) ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਨੋਡ ਸੰਦੇਸ਼ ਨੂੰ ਆਪਣੇ ਪਤੇ ਲਈ ਚੈੱਕ ਕਰਦੀ ਹੈ ਅਤੇ ਸਿਰਫ ਉਹੀ ਨੋਟ ਇਸ ਸੰਦੇਸ਼ ਨੂੰ ਸਵੀਕਾਰਦੀ ਹੈ ਜਿਸ ਲਈ ਸੰਦੇਸ਼ ਭੇਜਿਆ ਗਿਆ ਹੋਵੇ।
    3. ਇਹ ਬਹੁਤ ਸਸਤੀ ਟੋਪੋਲੌਜੀ ਹੈ। 3. ਇਸ ਦੀ ਕੀਮਤ ਬਸ ਟੋਪੋਲੌਜੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।
    4. ਇੱਕ ਨੋਡ ਦੇ ਫੇਲ੍ਹ ਹੋਣ ਦਾ ਅਸਰ ਸਾਰੇ ਨੈੱਟਵਰਕ ਤੇ ਨਹੀਂ ਪੈਂਦਾ, ਪਰ ਕੇਬਲ ਖਰਾਬ ਹੋਣ ਤੇ ਸਾਰਾ ਨੈੱਟਵਰਕ ਡਾਊਨ ਹੋ ਜਾਂਦਾ ਹੈ। 4. ਇੱਕ ਨੋਡ ਦੇ ਫੇਲ੍ਹ ਹੋਣ ਦਾ ਅਸਰ ਬਾਕੀ ਨੋਡਸ ਉੱਤੇ ਵੀ ਪੈ ਸਕਦਾ ਹੈ।
    5. ਨੋਡਸ ਦੀ ਗਿਣਤੀ ਵਧਾਉਣ ਨਾਲ ਨੈੱਟਵਰਕ ਦੀ ਸਮਰੱਥਾ ਉੱਤੇ ਅੱਸਰ ਪੈਂਦਾ ਹੈ। 5. ਨੋਡਸ ਦੀ ਗਿਣਤੀ ਵਧਾਉਣ ਨਾਲ ਨੈੱਟਵਰਕ ਦੀ ਸਮਰੱਥਾ ਉੱਤੇ ਬੱਸ ਟੋਪੋਲੌਜੀ ਦੇ ਮੁਕਾਬਲੇ ਬਹੁਤ ਘੱਟ ਅੱਸਰ ਪੈਂਦਾ ਹੈ।
    6. ਇਸ ਨੂੰ ਲਾਗੂ ਕਰਨਾ ਅਤੇ ਵਧਾਉਣਾ ਅਸਾਨ ਹੁੰਦਾ ਹੈ ਪਰ ਇਸ ਦੀ ਦੇਖ-ਰੇਖ ਅਤੇ ਇਸ ਵਿੱਚ ਖਰਾਬੀ ਲੱਭਣੀ ਜਾਂ ਸਹੀ ਕਰਨੀ ਮੁਸ਼ਕਿਲ ਹੁੰਦੀ ਹੈ। 6. ਬੱਸ ਦੇ ਮੁਕਾਬਲੇ ਇਸ ਵਿੱਚ ਖਰਾਬੀ ਲੱਭਣੀ ਤੇ ਉਸਦਾ ਹੱਲ ਲੱਭਣਾ ਅਸਾਨ ਹੁੰਦਾ ਹੈ।
SmartStudies.in © 2012-2023